ਹਮੇਸ਼ਾ ਲੜਕੀਆਂ ਆਪਣੇ ਚਿਹਰੇ ਅਤੇ ਹੱਥਾਂ ਨੂੰ ਤਾਂ ਚਮਕਾ ਲੈਂਦੀਆਂ ਹਨ ਪਰ ਤੁਸੀਂ ਜਿਨ੍ਹਾਂ ਪੈਰਾਂ ਨਾਲ ਧੂੜ-ਮਿੱਟੀ ਨਾਲ ਭਰੀ ਸੜਕ 'ਤੇ ਚੱਲਦੇ ਹੋ ਉਨ੍ਹਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੰਦੇ, ਜਿਸ ਕਾਰਨ ਪੈਰ ਖਰਾਬ ਅਤੇ ਬਦਸੂਰਤ ਲੱਗਣ ਲੱਗਦੇ ਹਨ। ਪੈਰ ਸਰੀਰ ਦਾ ਹਿੱਸਾ ਹੁੰਦੇ ਹਨ ਇਸ ਲਈ ਇਨ੍ਹਾਂ ਦੀ ਦੇਖਭਾਲ ਕਰਨੀ ਜ਼ਰੂਰੀ ਹੁੰਦੀ ਹੈ। ਜੇਕਰ ਤੁਸੀਂ ਵਰਕਿੰਗ ਵੂਮੈਨ ਹੋ ਤਾਂ ਮਹੀਨੇ 'ਚ ਇਕ ਜਾਂ ਦੋ ਵਾਰ ਪੈਡੀਕਿਓਰ ਕਰਵਾਉਂਦੇ ਰਹੋ। ਅਜਿਹਾ ਕਰਨ ਨਾਲ ਪੈਰਾਂ ਦੀ ਚਮੜੀ ਸੁੰਦਰ ਅਤੇ ਮੁਲਾਇਮ ਰਹਿੰਦੀ ਹੈ। ਗਰਮੀ ਦੇ ਸਮੇਂ ਮਿਲਕ ਨਾਲ ਪੈਡੀਕਿਓਰ ਕਰਨਾ ਚੰਗਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਮਿਲਕ ਨਾਲ ਪੈਡੀਕਿਓਰ ਕਰਨਾ ਸਿਖਾਵਾਂਗੇ।
ਸਮੱਗਰੀ—ਮਿਲਕ-3 ਕੱਪ, ਕੋਸਾ ਪਾਣੀ- 1 ਬਾਲਟੀ, ਨਮਕ-1 ਚਮਚ, ਵ੍ਹਾਈਟ ਸ਼ੂਗਰ-1 ਕੱਪ, ਬਰਾਊਨ ਸ਼ੂਗਰ-ਅੱਧਾ ਕੱਪ, ਪੈਡੀਕਿਓਰ ਬਰੱਸ਼।
ਕਿੰਝ ਤਿਆਰ ਕਰੇ—ਪੈਰਾਂ ਨੂੰ ਪਾਣੀ ਨਾਲ ਧੋ ਕੇ ਨੇਲ ਪੇਂਟ ਸਾਫ ਕਰ ਦਿਓ ਤਾਂ ਜੋ ਨਹੁੰ ਵੀ ਚੰਗੀ ਤਰ੍ਹਾਂ ਸਾਫ ਹੋ ਜਾਣ। ਬਾਲਟੀ 'ਚ ਦੁੱਧ ਨਮਕ, ਸ਼ੂਗਰ ਮਿਲਾ ਲਓ ਅਤੇ ਚਾਹੋ ਤਾਂ ਗੁਲਾਬ ਜਲ ਵੀ ਪਾ ਸਕਦੇ ਹੋ। ਫਿਰ ਕੋਸੇ ਪਾਣੀ ਨਾਲ ਪਾਣੀ ਨੂੰ ਮਿਕਸ ਕਰੋ।
ਪੈਡੀਕਿਓਰ ਕਰਨ ਦਾ ਤਰੀਕਾ—ਇਸ ਮਿਸ਼ਰਨ 'ਚ ਪੈਰਾਂ ਨੂੰ ਪਾ ਕੇ 10 ਮਿੰਟ ਤੱਕ ਭਿਓ ਦਿਓ। ਇਸ ਤੋਂ ਬਾਅਦ ਪੈਰਾਂ ਨੂੰ ਪੈਡੀਕਿਓਰ ਬਰੱਸ਼ ਨਾਲ ਸਾਫ ਕਰ ਲਓ। ਫਿਰ ਪੈਰਾਂ ਨੂੰ ਬਾਲਟੀ 'ਚੋਂ ਕੱਢ ਕੇ ਤਾਜ਼ੇ ਪਾਣੀ ਨਾਲ ਧੋ ਕੇ ਤੌਲੀਏ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਨਾਲ ਨਹੁੰ ਅਤੇ ਪੈਰ ਬਹੁਤ ਮੁਲਾਇਮ ਹੋ ਜਾਂਦੇ ਹਨ ਨਾਲ ਹੀ ਪੈਰਾਂ ਦੀ ਥਕਾਣ ਵੀ ਦੂਰ ਹੋ ਜਾਂਦੀ ਹੈ।
ਇੰਝ ਬਣਾਓ ਬਰੈੱਡ ਦੀ ਬਰਫੀ
NEXT STORY